Archival
  Articles
 
  Picture Gallery
 
  Press Coverage
PRESS COVERAGE

ਪ੍ਰੈੱਸ ਨੋਟ

ਮਨੁੱਖੀ ਭਾਸ਼ਾ ਦਾ ਕੰਪਿਊਟਰ ਰਾਹੀਂ ਵਿਕਾਸ ਸਮੇਂ ਦੀ ਮੁੱਖ ਲੋੜ: ਡਾ. ਜੋਗਾ ਸਿੰਘ (31-10-2010)

ਅੱਜ ਕੰਪਿਊਟਰ ਅਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ ਦੁਨੀਆ ਦਾ ਹਰੇਕ ਵਿਅਕਤੀ ਆਪਣੀ ਹੀ ਖੇਤਰੀ ਭਾਸ਼ਾ ਵਿਚ ਕੰਪਿਊਟਰ ਨੂੰ ਚਲਾਉਣ ਦੀ ਮੰਗ ਕਰ ਕਿਹਾ ਹੈ। ਇਹੀ ਕਾਰਨ ਹੈ ਕਿ ਮਨੁੱਖੀ ਭਾਸ਼ਾ ਦਾ ਕੰਪਿਊਟਰ ਰਾਹੀਂ ਵਿਕਾਸ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਜੋਗਾ ਸਿੰਘ ਨੇ ਮੈਸੂਰ ਵਿਚ ਸਥਿਤ ਭਾਰਤੀ ਭਾਸ਼ਾਵਾਂ ਦੇ ਕੇਂਦਰੀ ਸੰਸਥਾਨ ਦੁਆਰਾ ਵਿਭਾਗ ਵਿਚ ਕੀਤੀ ਜਾ ਰਹੀ ਪੰਜ ਰੋਜਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਰਕਸ਼ਾਪ ਵਿਚ ਇਲਾਕਾਈ ਭਾਸ਼ਾਈ ਕੇਂਦਰ ਪਟਿਆਲਾ ਦੇ ਪ੍ਰਿੰਸੀਪਲ ਡਾ. ਰੂਪ ਕਿਸ਼ਨ ਭੱਟ ਮੁੱਖ ਮਹਿਮਾਨ ਵਜੋਂ ਤੇ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਭਾਸ਼ਣ ਵਿਚ ਡਾ. ਭੱਟ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤਕਨਾਲੋਜੀ ਨਾਲ ਜੁੜਨ ਦੀ ਸਲਾਹ ਦਿੱਤੀ। ਡਾ. ਸਰਬਜਿੰਦਰ ਸਿੰਘ ਨੇ ਅਜਿਹੇ ਪ੍ਰੋਗਰਾਮਾਂ ਨੂੰ ਵੱਡੇ ਪੱਧਰ 'ਤੇ ਉਲੀਕਣ ਦਾ ਸੁਝਾਅ ਦਿੱਤਾ। ਮੈਸੂਰ ਤੋਂ ਆਈ ਟੀਮ ਦੀ ਮੁਖੀ ਅਤੇ ਖੋਜ ਅਫ਼ਸਰ ਮੈਡਮ ਮੋਨਾ ਨੇ ਦੱਸਿਆ ਕਿ ਸੰਸਥਾਨ ਨੇ ਭਾਰਤੀ ਭਾਸ਼ਾਵਾਂ ਦੇ ਤਕਨੀਕੀ ਵਿਕਾਸ ਲਈ ਇੱਕ ਸੰਘ ਸਥਾਪਿਤ ਕੀਤਾ ਹੈ ਜਿਸ ਤਹਿਤ ਭਾਸ਼ਾਈ ਅੰਕੜੇ ਇਕੱਠੇ ਕਰ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਕੰਪਿਊਟਰ ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਜੈਕਟ ਸਦਕਾ ਅਨੇਕਾਂ ਭਾਸ਼ਾਵਾਂ ਲਈ ਕੰਪਿਊਟਰ ਸਾਫ਼ਟਵੇਅਰ ਤਿਆਰ ਹੋ ਚੁੱਕੇ ਹਨ। ਮੈਸੂਰ ਤੋਂ ਉਨ੍ਹਾਂ ਦੇ ਨਾਲ ਆਏ ਮੈਡਮ ਅੰਰੂਧਤੀ ਸੇਨਗੁਪਤਾ ਨੇ ਮਨੁੱਖੀ ਭਾਸ਼ਾ ਉਚਾਰਨ ਦੀ ਤਕਨੀਕ ਬਾਰੇ ਜਾਣੂ ਕਰਵਾਇਆ। ਵਰਕਸ਼ਾਪ ਦੇ ਕੋਆਰਡੀਨੇਟਰ ਮੈਡਮ ਪੂਨਮ ਢਿੱਲੋ ਨੇ ਪੰਜਾਬੀ ਭਾਸ਼ਾ ਨੂੰ ਕੰਪਿਊਟਰ ਉੱਤੇ ਵਿਕਸਿਤ ਕਰ ਵਾਲੇ ਅਨੇਕਾਂ ਸਾਫ਼ਟਵੇਅਰਾਂ ਬਾਰੇ ਜਾਣੂ ਕਰਵਾਇਆ। ਕੰਪਿਊਟਰ ਲੇਖਕ ਤੇ ਵਿਭਾਗ ਦੇ ਕੰਪਿਊਟਰ ਪ੍ਰੋਗਰਾਮਰ ਸ੍ਰੀ ਸੀ.ਪੀ. ਕੰਬੋਜ ਨੇ ਕਿਹਾ ਕਿ ਅੱਜ ਕਿਸੇ ਵੀ ਭਾਸ਼ਾ ਦਾ ਤਕਨੀਕੀ ਵਿਕਾਸ ਕੰਪਿਊਟਰ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਵਿਸ਼ੇਸ਼ ਸਮਾਰੋਹ ਦਾ ਮੰਚ ਸੰਚਾਲਨ ਲੇਖਕ ਸੀ.ਪੀ. ਕੰਬੋਜ ਨੇ ਬੜੇ ਬਿਹਤਰ ਢੰਗ ਨਾਲ ਬਾਖ਼ੂਬੀ ਨਿਭਾਇਆ ਤੇ ਵਰਕਸ਼ਾਪ ਦੀ ਪ੍ਰਗਤੀ ਰਿਪੋਰਟ ਪੜ੍ਹੀ। ਮੈਸੂਰ ਦੀ ਭਾਸ਼ਾਈ ਸੰਸਥਾ ਦੇ ਖੋਜ ਸਹਾਇਕ ਮੈਡਮ ਸਰਬਜੀਤ ਕੌਰ ਤੇ ਸ. ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਅਨੇਕਾਂ ਭਾਸ਼ਾ ਵਿਸ਼ਲੇਸ਼ਣ ਔਜ਼ਾਰਾਂ ਬਾਰੇ ਜਾਣੂ ਕਰਵਾਇਆ। ਗੌਰਤਲਬ ਹੈ ਕਿ ਇਸ ਵਰਕਸ਼ਾਪ ਵਿਚ ਵਿਭਾਗ ਦੇ ਐਮ.ਏ. ਅਤੇ ਐਮ.ਫਿਲ ਦੇ ਕੁਲ 60 ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਸਥਾਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।ਦਿਮਾਗੀ
, ਮਨੋਵਿਗਿਆਨਿਕ ਅਤੇ ਭਾਸ਼ਾਈ ਦੇਖਭਾਲ ਵਿਸ਼ੇ 'ਤੇ 2 ਰੋਜਾ ਵਰਕਸ਼ਾਪ ਆਯੋਜਿਤ (07-12-2010)

ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਲੋਂ ਅਮਰੀਕਾ ਦੀ ਸਾਊਥਏਸ਼ੀਅਨ ਬਹੇਵੀਅਰਲ ਹੈਲਥ ਅਤੇ ਟ੍ਰੇਨਿੰਗ ਫਾਊਂਡੇਸ਼ਨ ਕੈਲੀਫੋਰਨੀਆਂ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਈ.ਐਨ.ਟੀ ਵਿਭਾਗ ਦੇ ਸਹਿਯੋਗ ਨਾਲ ਦਿਮਾਗੀ, ਮਨੋਵਿਗਿਆਨਿਕ ਅਤੇ ਭਾਸ਼ਾਈ ਦੇਖਭਾਲ ਵਿਸ਼ੇ 'ਤੇ 2 ਰੋਜਾ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਵਿਚ ਨਿਊਰੋਲਜੀ, ਮਨੋਵਿਗਿਆਨ ਅਤੇ ਭਾਸ਼ਾ ਵਿਗਿਆਨ ਦੇ ਖੇਤਰਾਂ ਦੇ ਲਗਭਗ 15 ਮਾਹਿਰਾਂ ਨੇ ਭਾਗ ਲਿਆ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿਚ ਡੀਨ ਭਾਸ਼ਾਵਾਂ ਪ੍ਰੋ. ਗੁਲਸ਼ਨ ਰਾਏ ਕਟਾਰੀਆ ਨੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਚ ਸਕੂਲ ਅਤੇ ਕਾਲਜ ਪੱਧਰ ਤੇ ਨਿਰੀਖਣ ਵਿਧੀਆਂ ਦੀ ਬਹੁਤ ਵੱਡੀ ਘਾਟ ਹੈ। ਅਮਰੀਕਾ ਤੋਂ ਆਏ ਸਾਊਥ ਏਸ਼ੀਅਨ ਬਹੇਵੀਅਰਲ ਹੈਲਥ ਅਤੇ ਟ੍ਰੇਨਿੰਗ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਹਰਮੇਸ਼ ਕੁਮਾਰ ਨੇ ਅਮਰੀਕਾ ਵਿਚ ਅਜਿਹੀਆਂ ਤਕਨੀਕੀ ਵਿਧੀਆਂ  ਦੀ ਭਰਭੂਰਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ। ਸਮਾਪਤੀ ਸਮਾਰੋਹ ਦਾ ਮੰਚ ਸੰਚਾਲਨ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜੋਗਾ ਸਿੰਘ ਨੇ ਕੀਤਾ ਤੇ ਬਾਹਰੋ ਆਏ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਕਲੀਨੀਕਲ ਮਨੋਵਿਗਿਆਨੀ ਡਾ. ਹਰਿੰਦਰ ਰੇਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਮਰਜੀਤ ਕੋਰ, ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਰਾਜਿੰਦਰ ਲਹਿਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ, ਮਨੋਵਿਗਿਆਨ ਵਿਭਾਗ ਦੇ ਡਾ. ਹਰਪ੍ਰੀਤ ਕੋਰ ਅਤੇ ਡਾ. ਨੀਲਮ ਮਲਹੋਤਰਾ, ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਦਵਾਰਕਾ ਪ੍ਰਸਾਦ, ਡਾ. ਧਰਮਵੀਰ ਅਤੇ ਡਾ. ਜਸਬੀਰ ਲੋਹਾਨ ਹਾਜ਼ਰ ਸਨ।


ਔਨਲਾਈਨ ਅੰਗਰੇਜ਼ੀ-ਪੰਜਾਬੀ ਕੋਸ਼ (13-06-2011)

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਔਨਲਾਈਨ ਅੰਗਰੇਜ਼ੀ-ਪੰਜਾਬੀ ਕੋਸ਼ ਦੀ ਵੈੱਬਸਾਈਟ ਦਾ ਸ਼ੁਭ ਆਰੰਭ ਅੱਜ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਜੀ ਨੇ ਕੀਤਾ। ਇਸ ਮੌਕੇ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਕੋਸ਼ ਨੂੰ ਹੁਣ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵੈੱਬਸਾਈਟ ਰਾਹੀਂ ਵੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।
ਵਿਭਾਗ ਦੇ ਮੁਖੀ ਡਾ. ਜੋਗਾ ਸਿੰਘ ਨੇ ਦੱਸਿਆ ਕਿ ਇਸ ਕੋਸ਼ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ punjabiuniversity.ac.in ਦੇ ਮੁੱਖ ਪੰਨੇ 'ਤੇ ਦਰਸਾਏ ਲਿੰਕ ਅਤੇ punjabiuniversity.ac.in/dlpl/e2p 'ਤੇ ਵੇਖਿਆ ਜਾ ਸਕਦਾ ਹੈ। ਇਸ ਕੋਸ਼ ਵਿਚ ਲਗਭਗ ਚਾਲੀ ਹਜ਼ਾਰ ਇੰਦਰਾਜ ਹਨ ਜਿਸ ਵਿੱਚ ਨਵੇਂ ਸਿਰਜੇ ਜਾ ਰਹੇ ਗਿਆਨ ਵਿਗਿਆਨ ਅਤੇ ਤਕਨਾਲੌਜੀ ਨਾਲ ਸਬੰਧਿਤ ਸ਼ਬਦਾਵਲੀ ਸ਼ਾਮਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਬਹੁਤ ਜਲਦੀ ਵਿਭਾਗ ਇਸ ਕੋਸ਼ ਦੀ ਸੀਡੀ ਵੀ ਜਾਰੀ ਕਰੇਗਾ ਅਤੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋਰ ਕੋਸ਼ਾਂ ਨੂੰ ਵੀ ਛੇਤੀ ਹੀ ਔਨਲਾਈਨ ਕੀਤਾ ਜਾਵੇਗਾ। ਸਮਾਰੋਹ ਦੇ ਅੰਤ ਵਿੱਚ ਵਿਭਾਗ ਦੇ ਅਧਿਆਪਕ ਸ. ਗੁਰਬਖਸ਼ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਰਜਿਸਟਾਰ ਡਾ. ਅ. ਸ. ਚਾਵਲਾ, ਡਾਇਰੈਕਟਰ ਯੋਜਨਾ ਤੇ ਨਿਰੀਖਣ ਡਾ. ਦਵਿੰਦਰ ਸਿੰਘ, ਡਾਇਰੈਕਟਰ ਮੀਡੀਆ ਸੈੱਟਰ, ਡਾ. ਗੁਰਮੀਤ ਸਿੰਘ ਮਾਨ, ਯੂਨੀਵਰਸਿਟੀ ਦੇ ਸਮੂਹ ਡੀਨ, ਭਾਸ਼ਾ ਫੈਕਲਟੀ ਦੇ ਸਮੂਹ ਮੁਖੀ, ਸਬੰਧਿਤ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਮੈਂਬਰ ਸ਼ਾਮਲ ਹੋਏ।

 

ਪੰਜਾਬੀ ਕੰਪਿਊਟਰ ਸਹਾਇਕ ਕੇਂਦਰ ਦੀ ਵੈੱਬਸਾਈਟ ਲੋਕ ਅਰਪਨ (29 -06- 2011)

ਕੰਪਿਊਟਰ ਹੋਰਨਾਂ ਖੇਤਰਾਂ ਤੋਂ ਇਲਾਵਾ ਮਨੁੱਖ ਨੂੰ ਮਾਤ-ਭਾਸ਼ਾ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕਰ ਰਿਹਾ ਹੈ। ਇੱਥੇ ਪੰਜਾਬੀ ਯੂਨੀਵਰਸਿਟੀ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕੰਪਿਊਟਰ ਦੀ ਪੰਜਾਬੀ ਭਾਸ਼ਾ ਰਾਹੀਂ ਵਰਤੋਂ ਨੂੰ ਸੁਖਾਲਾ ਬਣਾਉਣ ਲਈ ਪੰਜਾਬੀ ਜਗਤ ਦੀ ਅਗਵਾਈ ਕਰੇ। ਮੈਨੂੰ ਵਿਸ਼ਵਾਸ ਹੈ ਕਿ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਰਾਹੀਂ ਪੰਜਾਬੀ ਯੂਨੀਵਰਸਿਟੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਣ 'ਚ ਹੋਰ ਯਤਨਸ਼ੀਲ ਹੋ ਸਕੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਇੱਥੋਂ ਦੇ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਵੱਲੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਵੈੱਬਸਾਈਟ ਦੇ ਲੋਕ ਅਰਪਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦੀ ਅਗਵਾਈ ਹੇਠ ਪ੍ਰੋਗਰਾਮਰ ਅਤੇ ਕੰਪਿਊਟਰ ਲੇਖਕ ਸ੍ਰੀ ਸੀ.ਪੀ. ਕੰਬੋਜ ਵੱਲੋਂ ਤਿਆਰ ਕੀਤੀ ਇਸ ਵੈੱਬਸਾਈਟ 'ਤੇ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ। ਵਿਭਾਗ ਦੇ ਮੁਖੀ ਡਾ. ਜੋਗਾ ਸਿੰਘ ਨੇ ਕਿਹਾ ਕਿ ਆਮ ਵਿਅਕਤੀ ਵੀ ਆਪਣੀ ਮਾਤ-ਭਾਸ਼ਾ ਵਿਚ ਕੰਮ ਕਰਨ ਵਾਲੇ ਕੰਪਿਊਟਰ ਪ੍ਰੋਗਰਾਮਾਂ ਦੀ ਮੰਗ ਕਰ ਰਿਹਾ ਹੈ ਜਿਸ ਕਾਰਨ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਪੰਜਾਬੀ ਵਿਚ ਬਣ ਚੁੱਕੇ ਕੰਪਿਊਟਰ ਸਾਫ਼ਟਵੇਅਰਾਂ ਦੀ ਵਰਤੋਂ ਸਬੰਧੀ ਜਾਣੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਨੂੰ www.punjabicomputer.com ਵੈੱਬ ਐਡਰੈੱਸ ਤੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਤਿਆਰ ਕੀਤੇ ਅੰਗਰੇਜ਼ੀ-ਪੰਜਾਬੀ ਕੋਸ਼ ਨੂੰ punjabiuniversity.ac.in/dlpl/e2p ਤੋਂ ਆਨਲਾਈਨ ਵਰਤਿਆ ਜਾ ਸਕਦਾ ਹੈ। ਵੈੱਬਸਾਈਟ ਦੇ ਸੰਚਾਲਕ ਸ੍ਰੀ ਸੀ.ਪੀ. ਕੰਬੋਜ ਨੇ ਦੱਸਿਆ ਕਿ ਵੈੱਬਸਾਈਟ ਵਿਚ ਬਲੌਗ ਦੀ ਸੁਵਿਧਾ ਜੋੜੀ ਗਈ ਹੈ ਜਿਸ ਰਾਹੀਂ ਕੰਪਿਊਟਰ ਦੇ ਪੰਜਾਬੀ ਵਰਤੋਂਕਾਰ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਕੇ ਉਸ ਦਾ ਜਵਾਬ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਲਈ ਬਣ ਚੁੱਕੇ ਸਾਫ਼ਟਵੇਅਰਾਂ ਨੂੰ ਆਨ-ਲਾਈਨ ਵਰਤਣ ਜਾਂ ਡਾਊਨਲੋਡ ਕਰਨ ਲਈ 'ਡਾਊਨਲੋਡ ਕੇਂਦਰ' ਨਾਂ ਦੇ ਲਿੰਕ ਰਾਹੀਂ ਇੱਕ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਤ ਭਾਸ਼ਾ ਵਿਚ ਕੰਪਿਊਟਰ ਵਰਤਣ ਵਾਲਿਆਂ ਲਈ ਇੱਕ ਫ਼ੋਨ ਹੈਲਪ ਲਾਈਨ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਹੁਣ ਕੋਈ ਵੀ ਵਰਤੋਂਕਾਰ ਹਫ਼ਤੇ ਦੇ ਪਹਿਲੇ ਤਿੰਨ ਦਿਨ ਸਵੇਰੇ 11 ਤੋਂ 12 ਵਜੇ ਦਰਮਿਆਨ ਫ਼ੋਨ ਨੰਬਰਾਂ 0175-3046546 ਜਾਂ 99144-15614 'ਤੇ ਫ਼ੋਨ ਕਰ ਕੇ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ।

 

Punjabi Computer Help Centre Inaugurated (29 -06- 2011)

Besides other fields, computer is playing an important role in connecting people with their mother tongues. Therefore, it becomes the duty of the Punjabi University to help the Punjabi world in the use of computer through Punjabi language. Dr. Jaspal Singh Vice-Chancellor, Punjabi University, Patiala stated this while inaugurating the Punjabi Computer Help Centre in the Dept. of Linguistics and Punjabi Lexicography of the Punjabi University. Dr. Joga Singh, Head of the Dept. said that we could reap rich benefits from computer technology only if it is based on our own languages, because only then large sections of society can make use of it. He also informed that now the complete Punjabi University Online English-Punjabi Dictionary can be accessed online from punjabiuniversity.ac.in/dlpl/e2p.

The Punjabi Computer Help Centre is prepared and maintained by Sh. C.P Kamboj, Programmer in the Department. He told that the users can exchange their ideas and find solutions to common problems through the blogging facility of the site. The users can also download Punjabi softwares from the download centre of the site. A telephone helpline is also made available and the users can ask for help on all week days between 11.00 to 12.00 noon on 0175-3046546 and 099144-15614 telephone numbers. The address for the website is www.punjabicomputer.com.

 

10 ਰੋਜਾ 'ਤਕਨੀਕੀ ਸ਼ਬਦਾਵਲੀ ਵਰਕਸ਼ਾਪ' (17-08-2011)

ਨੈਸ਼ਨਲ ਟਰਾਂਸਲੇਸ਼ਨ ਮਿਸ਼ਨ, ਭਾਰਤ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਆਯੋਜਿਤ 10 ਰੋਜਾ 'ਤਕਨੀਕੀ ਸ਼ਬਦਾਵਲੀ' ਵਰਕਸ਼ਾਪ ਦਾ ਉਦਘਾਟਨ ਅੱਜ ਡੀਨ ਅਕਾਦਮਿਕ, ਡਾ. ਐਸ. ਐਸ. ਟਿਵਾਣਾ ਨੇ ਕੀਤਾ। ਆਪਣੇ ਉਦਘਾਟਨੀ ਸ਼ਬਦਾਂ ਵਿਚ ਡਾ. ਟਿਵਾਣਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸ਼ੁਰੂ ਤੋਂ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਦੁਆਰਾ ਕੀਤੇ ਜਾ ਰਹੇ ਉਪਰਾਲੇ ਕਾਰਨ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ ਦੀ ਸਮਗਰੀ ਪੰਜਾਬੀ ਵਿਚ ਹਾਸਲ ਹੋ ਸਕੇਗੀ। ਇਸ ਮੌਕੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਜੋਗਾ ਸਿੰਘ ਨੇ ਕਿਹਾ ਕਿ ਮਾਤ ਭਾਸ਼ਾਵਾਂ ਨੂੰ ਗਿਆਨ ਵਿਗਿਆਨ ਲਈ ਅਪਣਾਏ ਬਿਨਾਂ ਭਾਰਤ ਨੂੰ ਇੱਕ ਗਿਆਨ ਸਮਾਜ ਵਿਚ ਨਹੀਂ ਬਦਲਿਆ ਜਾ ਸਕਦਾ। ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਦੇ ਰਿਸੋਰਸ ਪਰਸਨ ਡਾ. ਮੁਹੰਮਦ ਅਨਵਰ ਨੇ ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਦੇ ਪਿਛੋਕੜ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਯੂਨੀਵਰਸਿਟੀ ਪੱਧਰ ਦੇ ਵੱਖ-ਵੱਖ ਵਿਸ਼ਿਆਂ ਦੀਆਂ 70 ਪਾਠ-ਪੁਸਤਕਾਂ ਦਾ 28 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਣਾ ਹੈ। ਇਸ ਅਨੁਵਾਦ ਨਾਲ ਪੇਂਡੂ ਜਾਂ ਅੰਗਰੇਜ਼ੀ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਆਪਣੀ ਹੀ ਮਾਤ-ਭਾਸ਼ਾ ਵਿਚ ਪ੍ਰਾਪਤ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਿਆਂ ਦੀਆਂ 9 ਪੁਸਤਕਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਸਮੇਂ ਵਰਤੀ ਜਾਣ ਵਾਲੀ ਸ਼ਬਦਾਵਲੀ ਘੜਨ ਦਾ ਕੰਮ ਕੀਤਾ ਜਾਵੇਗਾ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੇ ਅੰਤ ਵਿਚ ਵਿਭਾਗ ਦੇ ਅਧਿਆਪਕ ਸ. ਗੁਰਬਖ਼ਸ਼ ਸਿੰਘ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕੁਲਦੀਪ ਸਿੰਘ ਧੀਰ, ਡਾ. ਵੇਦ ਅਗਨੀਹੋਤਰੀ, ਡਾ. ਵਿਦਵਾਨ ਸਿੰਘ ਸਮੇਤ ਹੋਰ ਵੀ ਵਿਸ਼ਾ ਮਾਹਿਰ ਹਾਜ਼ਰ ਸਨ।

 

Workshop on 'Preparation of Glossaries in Punjabi' (17-08-2011)

A ten days workshop on 'Preparation of Glossaries in Punjabi' organized by National Translation Mission (Govt. of India) and Department of Linguistics & Punjabi Lexicography of Punjabi University began today. Dr. S.S. Tiwana , Dean Academic Affairs, Punjabi University, Patiala while inaugurating the seminar stated that this effort will make scientific texts available in Punjabi. Dr. Joga Singh, Head of the Department stated that India cannot become a knowledge society without adopting Indian languages for science and other fields of knowledge. Dr. Mohammed Anwar from NTM gave information about the activities of the Mission. He said that text books from 70 disciplines are to be translated into 22 scheduled languages. The vocabulary for 9 disciplines is to be coined in Punjabi in this Workshop. S.Gurbax Singh presented the vote of thanks. Dr. Kuldip Singh Dhir, Dr. Vidwan Singh Soni, Dr. Ved Agnihotri along with other experts and dignitaries were present during the inaugural session.