ਐਨ.ਐਸ.ਐਸ. ਗਤੀਵਿਧੀਆਂ ਦਾ ਕੈਲੰਡਰ
(Calendar of Events)

ਜੂਨ
ਵਿਸ਼ੇਸ਼ ਸੱਤ ਰੋਜ਼ਾ ਕੈਂਪਾਂ ਦੇ ਗਠਨ, ਕੈਂਪਾਂ ਦੌਰਾਨ ਕਾਰਜਾਤਮਿਕ ਸਾਖ਼ਰਤਾ ਲਈ ਜਨਤਕ ਪ੍ਰੋਗਰਾਮ ਚਲਾਉਣਾ, ਮਾਸ ਪ੍ਰੋਗਰਾਮ ਲਿਟਰੇਸੀ ਸਬੰਧੀ ਪਿੱਛਲੀ ਰਿਪੋਰਟ ਤਿਆਰ ਕਰਨੀ, ਐਨ.ਐਸ.ਐਸ. ਬੁਲੇਟਿਨ ਵਿੱਚ ਛਾਪਣ ਲਈ ਸਾਲਾਨਾ ਰਿਪੋਰਟ ਪ੍ਰੋਗਰਾਮ-ਕੋਆਰਡੀਨੇਟਰ ਨੂੰ ਭੇਜਣੀ। ਸਰਗਰਮ ਵਲੰਟੀਅਰਾਂ ਨੂੰ ਸੰਗਠਤ ਕਰਕੇ ਅਨਪ੍ਹੜਾਂ ਦੀ ਸੂਚੀ ਤਿਆਰ ਕਰਨੀ।

ਜੁਲਾਈ
ਵਲੰਟੀਅਰਾਂ ਦੀ ਭਰਤੀ ਅਤੇ ਵਣ ਮਹਾਉਤਸਵ
ਸਥਾਨਕ ਹਾਲਾਤਾਂ ਅਨੁਸਾਰ ਅਗਾਂਹ ਵਧੂ ਵਲੰਟੀਅਰਾਂ ਰਾਹੀਂ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਐਨ.ਐਸ.ਐਸ. ਵੱਲ ਪ੍ਰੇਰਿਤ ਕਰਨ ਲਈ ਪੋਸਟਰ, ਹੱਥ ਲਿਖਤਾਂ ਆਦਿ ਲਗਾਏ ਅਤੇ ਵੰਡੇ ਜਾਣ, ਜਿਨ੍ਹਾਂ ਰਾਹੀਂ ਐਨ.ਐਸ.ਐਸ. ਦੇ ਮੰਤਵ ਅਤੇ ਉਦੇਸ਼ ਦੱਸੇ ਜਾਣ। ਪ੍ਰੋਗਰਾਮ ਅਫ਼ਸਰ ਮੀਟਿੰਗਾਂ ਆਦਿ ਕਰਕੇ ਵਲੰਟੀਅਰਾਂ ਵਿੱਚ ਐਨ.ਐਸ.ਐਸ. ਸਬੰਧੀ ਪ੍ਰੇਰਨਾ ਪੈਦਾ ਕਰਨ ਅਤੇ ਭਰਤੀ ਉਪਰੰਤ ਪ੍ਰੋਫਾਰਮਾਂ ਭਰਕੇ ਪ੍ਰੋਗਰਾਮ ਕੋਆਰਡੀਨੇਟਰ ਦੇ ਦਫ਼ਤਰ ਭੇਜਣ। ਜੁਲਾਈ 1 ਤੋਂ 7 ਤੱਕ ਵਣ ਮਹਾਂ ਉਤਸਵ ਹਫ਼ਤਾ ਮਨਾਇਆ ਜਾਵੇ ਕੈਂਪਸ ਅਤੇ ਅਪਣਾਏ ਪਿੰਡਾ ਵਿਚ ਦਰਖ਼ਤ ਲਗਾਏ ਜਾਣ।

ਅਗਸਤ
15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਵੇ।
ਮਾਸ ਪ੍ਰੋਗਰਾਮ ਫਾਰ ਫੰਕਸ਼ਨਲ ਲਿਟਰੇਸੀ (ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਵਿੱਚ) ਉੱਪਰ ਇਕ ਕਾਰਜ ਯੋਜਨਾ ਤਿਆਰ ਕਰ ਲਈ ਜਾਵੇ ਅਤੇ ਪੂਰੇ ਸਾਲ ਲਈ ਇਸ ਪ੍ਰੋਗਰਾਮ ਦਾ ਕੈਲੰਡਰ ਤਿਆਰ ਕਰ ਲਿਆ ਜਾਵੇ।
ਆਜ਼ਾਦੀ ਦਿਵਸ ਦੇ ਮੌਕੇ ਉੱਪਰ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਅਤੇ ਹੋਰ ਸਬੰਧਤ ਏਜੰਸੀਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਖੂਨਦਾਨ, ਅੱਖਾਂ ਦਾਨ ਕੈਂਪਾਂ ਦਾ ਗਠਨ ਕੀਤਾ ਜਾਵੇ।
ਸਮੂਹਿਕ ਤੌਰ ਤੇ ਦੇਸ਼ ਭਗਤੀ ਦੇ ਗੀਤ ਗਾਏ ਜਾਣ।
ਐਨ.ਐਸ.ਐਸ. ਯੂਨਿਟ ਵੱਲੋਂ ਸਰਕਾਰੀ ਏਜੰਸੀਆਂ ਨੂੰ ਨਾਲ ਲੈ ਕੇ ਮਾਸ ਪ੍ਰੋਗਰਾਮ ਫਾਰ ਫੰਕਸ਼ਨਲ ਸਬੰਧੀ ਪਦ ਯਾਤਰਾ, ਬੈਨਰ, ਪੋਸਟਰ ਆਦਿ ਲਾ ਕੇ ਲੋਕਾਂ ਵਿਚ ਸਾਖ਼ਰਤਾ ਦੀ ਭਾਵਨਾ ਪੈਦਾ ਕੀਤੀ ਜਾਵੇ।
ਨਵੇਂ ਵਲੰਟੀਅਰਾਂ ਵਿਚ ਸੇਵਾ ਭਾਵ ਪੈਦਾ ਕਰਨ ਲਈ ਵੱਖ ਵੱਖ ਵਿਸ਼ਿਆਂ ਉੱਪਰ ਵਿਚਾਰ ਗੋਸ਼ਟੀਆਂ ਕੀਤੀਆਂ ਜਾਣ।
ਦਰੱਖਤ ਲਗਾਉਣ ਸਬੰਧੀ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਾਵੇ।
ਸਬੰਧਤ ਏਜੰਸੀਆਂ ਨਾਲ ਤਾਲਮੇਲ ਕਰਕੇ ਕੁਦਰਤੀ ਆਫ਼ਤਾਂ ਤੋਂ ਬਚਾਅ ਕਰਨ ਸਬੰਧੀ ਵਿਚਾਰ ਗੋਸ਼ਟੀਆਂ ਕੀਤੀਆਂ ਜਾਣ।
ਵਾਧੂ ਪਈ ਜ਼ਮੀਨ ਦੇ ਵਿਕਾਸ ਲਈ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਾਵੇ।
ਇਕ ਪਿੰਡ ਕੰਮ ਕਰਨ ਲਈ ਵਿਸ਼ੇਸ਼ ਤੌਰ ਤੇ ਚੁਣ ਲਿਆ ਜਾਵੇ।
ਮਾਸ ਪ੍ਰੋਗਰਾਮ ਫਾਰ ਫ਼ੰਕਸ਼ਨਲ ਲਿਟਰੇਸੀ ਅਨੁਸਾਰ ਘੱਟੋਂ ਘੱਟ ਚੁਣੇ ਗਏ ਪਿੰਡ ਵਿਚ ਸੌ ਪ੍ਰਤੀਸ਼ਤ ਅਨਪੜ੍ਹਤਾ ਖਤਮ ਕਰਨ ਦਾ ਨਿਸ਼ਚਾ ਕੀਤਾ ਜਾਵੇ।
ਹਸਪਤਾਲਾ ਵਿੱਚ ਸਿਹਤ ਸਿੱਖਿਆ, ਸਫਾਈ ਅਤੇ ਸੇਵਾ ਦੇ ਪ੍ਰੋਗਰਾਮ ਉਲੀਕੇ ਜਾਣ।

ਸਤੰਬਰ ਤੇ ਅਕਤੂਬਰ
ਐਨ.ਐਸ.ਐਸ. ਵਲੰਟੀਅਰਾਂ ਦੀ ਭਰਤੀ ਕਰਨ ਤੋਂ ਉਪਰੰਤ ਇਸ ਸਬੰਧੀ ਵੇਰਵੇ ਪ੍ਰੋਗਰਾਮ ਕੋਆਰਡੀਨੇਟਰ ਨੂੰ ਭੇਜ ਦਿੱਤੇ ਜਾਣ।
50 ਪ੍ਰਤੀਸ਼ਤ ਵਲੰਟੀਅਰਾਂ ਨੂੰ ਜ਼ਰੂਰੀ ਤੌਰ ਤੇ ਮਾਸ ਪ੍ਰੋਗਰਾਮ ਫ਼ਾਰ ਫ਼ੰਕਸ਼ਨ ਲਿਟਰੇਸੀ ਵਿੱਚ ਸ਼ਾਮਲ ਕਰ ਲਿਆ ਜਾਵੇ ਅਤੇ ਉਨ੍ਹਾਂ ਦੀ ਸੂਚੀ ਵੇਰਵੇ ਸਹਿਤ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਦੇ ਦਫ਼ਤਰ ਨੂੰ ਭੇਜੀ ਜਾਵੇ।
ਚੋਣਵੇਂ ਵਲੰਟੀਅਰਾਂ ਨੂੰ ਮਾਸਟਰ ਟਰੇਨਰਜ਼ ਟਰੇਨਿੰਗ ਦਿੱਤੀ ਜਾਵੇ।
ਪਤਝੜ ਦੀਆਂ ਛੁੱਟੀਆਂ ਵਿੱਚ ਕੈਂਪ ਲਗਾਇਆ ਜਾਵੇ।
ਹੇਠ ਲਿਖੇ ਦਿਨਾਂ ਨੂੰ ਕੌਮੀ ਦਿਵਸ ਵਜੋਂ ਮਨਾਇਆ ਜਾਵੇ।
ਕੌਮੀ ਸੇਵਾ ਯੋਜਨਾ ਸਥਾਪਨਾ ਦਿਵਸ (24 ਸਤੰਬਰ)    
ਗਾਂਧੀ ਜਯੰਤੀ (2 ਅਕਤੂਬਰ)
ਯੂ.ਐਨ.ਓ. ਦਿਵਸ (24 ਅਕਤੂਬਰ)
ਕੌਮੀ ਏਕਤਾ ਦਿਵਸ (31 ਅਕਤੂਬਰ)
ਨਵੰਬਰ

ਬਾਲ ਦਿਵਸ (14 ਨਵੰਬਰ)
ਮੈਤਰੀ ਦਿਵਸ (19 ਨਵੰਬਰ)
ਕੌਮੀ ਏਕਤਾ ਦਿਵਸ (19 ਨਵੰਬਰ)
ਕੌਮੀ ਏਕਤਾ ਸਪਤਾਹ (19-25 ਨਵੰਬਰ)
ਘੱਟ ਗਿਣਤੀਆਂ ਲਈ ਭਲਾਈ ਦਿਵਸ (20 ਨਵੰਬਰ)
ਕਮਜ਼ੋਰ ਵਰਗ ਦਿਵਸ (21 ਨਵੰਬਰ)
ਸਭਿਆਚਾਰਕ ਏਕਤਾ ਦਿਵਸ (23 ਨਵੰਬਰ)
ਇਸਤਰੀ ਦਿਵਸ (24 ਨਵੰਬਰ)
ਕੰਜਰਵੇਸ਼ਨ ਦਿਵਸ (25 ਨਵੰਬਰ)
20 ਨੁਕਾਤੀ ਪ੍ਰੋਗਰਾਮ ਉਪਰ ਅਧਾਰਤ ਪ੍ਰੋਗਰਾਮ ਉਲੀਕੇ ਜਾਣ।

ਦਸੰਬਰ
ਇਸ ਮਹੀਨੇ ਮਨੁੱਖੀ ਅਧਿਕਾਰ ਦਿਵਸ ਮਨਾਉਣ ਤੋਂ ਇਲਾਵਾ ਸਰਦ ਰੁੱਤ ਦੇ ਕੈਂਪਾਂ ਦਾ ਗਠਨ ਕੀਤਾ ਜਾਵੇ।
ਮਾਸ ਪ੍ਰੋਗਰਾਮ ਫਾਰ ਫੰਕਸ਼ਨਲ ਲਿਟਰੇਸੀ ਦੇ ਸਬੰਧ ਵਿਚ ਨੁਮਾਇਸ਼, ਸੈਮੀਨਾਰ, ਪਦ ਯਾਤਰਾ ਆਦਿ ਦਾ ਪ੍ਰਬੰਧ ਕਰਕੇ ਲੋਕਾਂ ਵਿਚ ਇਸ ਸਬੰਧੀ ਜਾਗ੍ਰਿਤੀ ਲਿਆਂਦੀ ਜਾਵੇ।

ਜਨਵਰੀ
ਕੌਮੀ ਯੁਵਕ ਦਿਵਸ (12 ਜਨਵਰੀ) ਅਤੇ ਕੋੰਮੀ ਯੁਵਕ ਹਫ਼ਤਾ (12-19 ਜਨਵਰੀ) ਮਨਾਇਆ ਜਾਵੇ
ਸਭਿਆਚਾਰਕ ਦਿਵਸ (13 ਜਨਵਰੀ)
ਸਰੀਰਕ ਅਰੋਗਤਾ ਦਿਵਸ (16 ਜਨਵਰੀ)
ਯੁਵਕ ਸ਼ਾਂਤੀ ਦਿਵਸ (17 ਜਨਵਰੀ)
ਹੁਨਰ ਵਿਕਾਸ ਦਿਵਸ (18 ਜਨਵਰੀ)
ਚੇਤੰਨਤਾ ਦਿਵਸ (19 ਜਨਵਰੀ)
ਗਣਤੰਤਰ ਦਿਵਸ (26 ਜਨਵਰੀ)

               ਉਪਰੋਕਤ ਦਿਨ ਮਨਾਉਣ ਤੋਂ ਇਲਾਵਾ 120 ਘੰਟੇ ਪੂਰੇ ਕਰਕੇ ਰਿਪੋਰਟ ਤਿਆਰ ਕਰ ਲਈ ਜਾਵੇ ਅਤੇ ਜਿਨ੍ਹਾਂ ਵਲੰਟੀਅਰਾਂ ਦੀ ਸੇਵਾ 120 ਘੰਟਿਆਂ ਤੋਂ ਘੱਟ ਅਗਲੇ ਮਹੀਨਿਆਂ ਵਿੱਚ ਪੂਰੀ ਕਰਨ ਲਈ ਕਿਹਾ ਜਾਵੇ।

ਫਰਵਰੀ ਅਤੇ ਮਾਰਚ
ਸੀਨੀਅਰ ਵਲੰਟੀਅਰਾਂ ਦੀ ਸੂਚੀ ਤਿਆਰ ਕਰਕੇ 240 ਘੰਟਿਆਂ ਦੀ ਸੇਵਾ ਸਬੰਧੀ ਸਰਟੀਫਿਕੇਟ ਤਿਆਰ ਕੀਤੇ ਜਾਣ।
ਕੈਂਪ ਸਰਟੀਫਿਕੇਟ ਵਲੰਟੀਅਰਾਂ ਨੂੰ ਦਿੱਤੇ ਜਾਣ।
ਮਾਸ ਫੰਕਸ਼ਨਲ ਲਿਟਰੇਸੀ ਪ੍ਰੋਗਰਾਮ ਸਬੰਧੀ 35 ਪ੍ਰਤੀਸ਼ਤ ਐਨ.ਐਸ.ਐਸ. ਵਲੰਟੀਅਰਾਂ ਨੂੰ ਮੁਢਲੀ ਸਿੱਖਿਆ ਦੇ ਕੇ ਕਿੱਟਾਂ ਵੰਡੀਆਂ ਜਾਣ।
ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਐਨ.ਐਸ.ਐਸ. ਗਤੀਵਿਧੀਆਂ ਦਾ ਰੀਵਿਊ ਕੀਤਾ ਜਾਵੇ ਅਤੇ ਗਰਮੀ ਦੀਆਂ ਛੁੱਟੀਆਂ ਦੇ ਕੈਂਪ ਦਾ ਗਠਨ ਕੀਤਾ ਜਾਵੇ।

ਅਪ੍ਰੈਲ
ਛਿਮਾਹੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ ਅਤੇ ਗਰਮੀ ਰੁੱਤ ਕੈਂਪ ਦਾ ਪ੍ਰੋਗਰਾਮ ਉਲੀਕਿਆ ਜਾਵੇ

ਮਈ ਅਤੇ ਜੂਨ

ਵਿਸ਼ੇਸ਼ ਕੈਂਪਾਂ ਦਾ ਗਠਨ, ਮਾਸ ਫੰਕਸ਼ਨਲ ਲਿਟਰੇਸੀ ਪ੍ਰੋਗਰਾਮ ਦੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ।