Untitled Document

ਰੈਗੂਲਰ ਸਰਗਰਮੀਆਂ (Regular Activities)


ਐਨ.ਐਸ.ਐਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 187 ਕਾਲਜਾਂ ਨੂੰ 280 ਐਨ.ਐਸ.ਐਸ ਯੁਨਿਟ ਅਲਾਟ ਕੀਤੇ ਹੋਏ ਹਨ। ਹਰੇਕ ਯੁਨਿਟ ਵਿਚ 100 ਤੋਂ ਵੀ ਵੱਧ ਵਿਦਿਆਰਥੀ ਜਿਨ੍ਹਾਂ ਦੀ ਗਿਣਤੀ 28000 ਬਣਦੀ ਹੈ।ਕਾਲਜਾਂ/ਵਿਭਾਗਾਂ ਵਿੱਚ ਐਨ.ਐਸ.ਐਸ ਦੀਆਂ ਲਗਾਤਾਰ ਚਲਣ ਵਾਲੀਆਂ ਗਤੀਵਿਧੀਆਂ ਨੂੰ ਇਕ ਦਿਨਾਂ ਜਾਂ ਦੋ ਦਿਨਾਂ ਕੈਪਾਂ ਦੇ ਰੂਲ ਵਿਚ ਚਲਾਇਆ ਜਾ ਸਕਦਾ ਹੈ। ਇਨ੍ਹਾਂ ਕੈਪਾਂ ਵਿਚ ਕੁੱਲ ਗਿਣਤੀ ਦਾ ਅੱਧਾ ਹਿੱਸਾ ਵਿਦਿਆਰਥੀ ਭਾਗ ਲੈਣ ਦੇ ਯੋਗ ਹੋਣਗੇ। ਇਹ ਗਿਣਤੀ ਕੁਲ ਸਮਰੱਥਾ ਭਾਵ (ਅੱਧਾ ਹਿੱਸਾ) ਦਾ 10% ਤੱਕ ਹੋ ਸਕਦਾ ਹੈ। ਕੈਂਪ ਕਿਸੇ ਪਿੰਡ, ਸਕੂਲ, ਕਲੌਨੀਆਂ, ਨਗਰਾਂ ਅਤੇ ਕਸਬਿਆਂ  ਵਿਚ ਲਗਾਇਆ ਜਾ ਸਕਦਾ ਹੈ। ਐਨ.ਐਸ.ਐਸ ਦੇ ਹਰੇਕ ਵਿਦਿਆਰਥੀ ਨੇ 120 ਘੰਟੇ ਪੂਰੇ ਕਰਨੇ ਹੁੰਦੇ ਹਨ।ਰੈਗੂਲਰ ਸਰਗਰਮੀਆਂ ਦੌਰਾਨ 120 ਘੰਟੇ ਪੂਰੇ ਕਰਨ ਲਈ ਇਕ ਰੋਜ਼ਾ ਕੈਂਪ ਲਗਾਇਆ ਜਾ ਸਕਦਾ ਹੈ। ਜਿਥੇ ਕਿਤੇ ਵੀ ਇਹ ਕੈਂਪ ਲਗਾਏ ਜਾਂਦੇ ਹਨ ਪਹਿਲਾਂ ਉਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਫਿਰ ਸੁਧਾਰ ਲਈ ਯੋਜਨਾਵਾਂ ਤਿਆਰ ਕਰਕੇ ਹੇਠ ਲਿਖੇ ਕੰਮ ਕੀਤਾ ਜਾਂਦੇ ਹਨ:-
1.             ਕਾਲਜ ਕੈਂਪਸ ਦੀ ਸੁੰਦਰਤਾ/ਸਫਾਈ ਦੇ ਹਿੱਤ ਦੇ ਦੋ-ਦੋ ਘੰਟੇ ਦੇ 6 ਪੀਰੀਅਡ
2.             ਸਵੈ-ਇੱਛਾ ਨਾਲ ਖੂਨ-ਦਾਨ (ਪ੍ਰਤੀ ਦਾਨ ਲਈ)
3.             ਫੱਟੜਾਂ ਦੀ ਮੁੱਢਲੀ ਸਹਾਇਤਾ ਦੀ ਸਿਖਲਾਈ/ਸ਼ਹਿਰੀ ਸੁਰੱਖਿਆ ਦੀ ਸਿਖਲਾਈ, ਅੱਗ   ਬੁਝਾਉਣ ਦੀ                ਟਰੇਨਿੰਗ, ਟਰੈਫਿਕ ਟ੍ਰੇਨਿੰਗ, ਆਦਿ ਲਈ
4.             ਬਾਲਗ ਸਿੱਖਿਆ
5.             ਰੁੱਖ ਲਗਾਉਣੇ ਤੇ ਪਾਲਣੇ (ਇਕ ਰੁੱਖ ਲਈ 1 ਘੰਟਾ)
6.            ਸਹਾਇਤਾ ਫੰਡ ਲਈ ਚੰਦਾ ਇਕੱਠਾ ਕਰਨੇ
7.             ਹਸਪਤਾਲਾਂ ਵਿਚ ਬੀਮਾਰਾਂ ਦੀ ਸੇਵਾ (ਹਰ ਰੋਜ਼ 2 ਘੰਟੇ ਦੀ ਸੇਵਾ 30 ਦਿਨਾਂ ਲਈ)
8.             ਛੋਟੀਆਂ ਬਚਤਾਂ ਅਧੀਨ ਖਾਤੇ ਖੁੱਲ੍ਹਵਾਉਣ ਲਈ (ਇਕ ਖਾਤੇ ਲਈ ਦੋ ਘੰਟੇ)
9.            ਕੋਹੜ ਦੇ ਮਰੀਜ਼ ਦੀ ਸੇਵਾ ਤੇ ਇਲਾਜ ਕਰਵਾਉਣ ਲਈ (ਇਕ ਮਰੀਜ਼ ਲਈ)
10.           ਮੌਤ ਉਪਰੰਤ ਅੱਖਾਂ ਦੇ ਦਾਨ ਲਈ ਪ੍ਰੇਰਨਾ ਦੇਣ ਲਈ ਪ੍ਰੇਰਿਤ ਕਰਨਾ
11.            ਚੰਗੇ ਵਾਤਾਵਰਨ ਲਈ ਯਤਨ ਕਰਨਾ।
12.           ਸੜਕ/ਟਰੈਫਿਕ ਨਿਯਮਾਂ ਦੀ ਸਿੱਖਿਆ ਤੇ ਪਾਲਣ
13.           ਦੀਵਾਰਾਂ ਤੇ ਸਿਖਿਆਦਾਇਕ ਮਾਟੋ ਲਿਖਣੇ
14.           ਬਾਗਬਾਨੀ ਕਿੱਤੇ ਲਈ ਸਿਖਲਾਈ ਦਾ ਪ੍ਰਬੰਧ ਕਰਨਾ
15.           IPR (Intellectual Property Right) ਸੰਬੰਧੀ ਜਾਗਰੂਕਤਾ ਪੈਦਾ ਕਰਨਾ।