Untitled Document

ਸਪੈਸ਼ਲ ਸਰਗਰਮੀਆਂ (Special Activities)


ਐਨ.ਐਸ.ਐਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 187 ਕਾਲਜਾਂ ਨੂੰ 280 ਐਨ.ਐਸ.ਐਸ ਯੁਨਿਟ ਅਲਾਟ ਕੀਤੇ ਹੋਏ ਹਨ। ਹਰੇਕ ਯੁਨਿਟ ਵਿਚ 100 ਤੋਂ ਵੀ ਵੱਧ ਵਿਦਿਆਰਥੀ ਜਿਨ੍ਹਾਂ ਦੀ ਗਿਣਤੀ 28000 ਬਣਦੀ ਹੈ।ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲਾਂ ਕਾਲਜਾਂ ਵੱਲੋਂ 10 ਦਿਨਾਂ ਦੇ ਕੈਂਪ ਲਗਾਏ ਜਾਂਦੇ ਸਨ ਪਰ ਹੁਣ ਇਹ 7 ਦਿਨਾਂ ਦੇ ਕੈਂਪਾ ਵਿਚ ਤਬਦੀਲ ਹੋ ਗਏ ਹਨ। ਇਨ੍ਹਾਂ ਕੈਪਾਂ ਵਿਚ ਕੁੱਲ ਗਿਣਤੀ ਦਾ ਅੱਧਾ ਹਿੱਸਾ ਵਿਦਿਆਰਥੀ ਭਾਗ ਲੈਣ ਦੇ ਯੋਗ ਹੋਣਗੇ। ਇਹ ਗਿਣਤੀ ਕੁਲ ਸਮਰੱਥਾ ਭਾਵ (ਅੱਧਾ ਹਿੱਸਾ) ਦਾ 10% ਤੱਕ ਹੋ ਸਕਦਾ ਹੈ। 10 ਦਿਨਾਂ ਦਾ ਕੈਂਪ ਦਿਨ ਅਤੇ ਰਾਤ ਵਿਚ ਵੀ ਲਗਾਇਆ ਜਾ ਸਕਦਾ ਹੈ।7 ਦਿਨਾਂ ਦਾ ਕੈਂਪ ਕਿਸੇ ਪਿੰਡ, ਸਕੂਲ, ਕਲੌਨੀਆਂ, ਨਗਰਾਂ ਅਤੇ ਕਸਬਿਆਂ  ਵਿਚ ਲਗਾਇਆ ਜਾ ਸਕਦਾ ਹੈ।ਐਨ.ਐਸ.ਐਸ ਦੇ ਹਰੇਕ ਵਿਦਿਆਰਥੀ ਨੇ 120 ਘੰਟੇ ਪੂਰੇ ਕਰਨੇ ਹੁੰਦੇ ਹਨ। ਜਿਥੇ ਕਿਤੇ ਵੀ ਇਹ ਕੈਂਪ ਲਗਾਏ ਜਾਂਦੇ ਹਨ ਪਹਿਲਾਂ ਉਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਫਿਰ ਸੁਧਾਰ ਲਈ ਯੋਜਨਾਵਾਂ ਤਿਆਰ ਕਰਕੇ ਹੇਠ ਲਿਖੇ ਕੰਮ ਕੀਤੇ ਜਾਂਦੇ ਹਨ:-
1.             ਸੁੱਧ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨਾ।
2.             ਸਾਖ਼ਰਤਾ ਪ੍ਰਤੀ ਜਾਗਰੂਕ ਕਰਨਾ (ਨਵੇਂ ਬੰਦਿਆਂ ਨੂੰ ਲਗਾਉਣ)
3.             ਰੋਜ਼ਗਾਰ ਦੇ ਤਰੀਕੇ ਦੱਸਣਾ
4.             ਸਰੀਰਕ ਅਪੰਗਤਾ ਅਤੇ ਕੋਹੜ ਦੇ ਮਰੀਜ਼ਾਂ ਲਈ ਪ੍ਰਬੰਧ ਕਰਨਾ
5.             ਸਿਹਤ ਸੰਬੰਧੀ ਸੁਵਿਧਾਵਾਂ ਦੇਣਾ (ਖਾਸ ਕਰਕੇ ਇਸਤਰੀਆਂ ਲਈ)
6.            ਬਜ਼ੁਰਗਾਂ ਦੇ ਰਹਿਣ-ਸਹਿਣ ਅਤੇ ਉਹਨਾ ਦੀ ਸਿਹਤ ਲਈ ਪ੍ਰਬੰਧ ਕਰਨਾ
7.             ਕੂੜੇ ਦਾ ਸਹੀ ਤਰੀਕੇ ਨਾਲ ਨਿਕਾਸ ਕਰਨਾ
8.             ਆਂਗਣਵਾੜੀ ਦਾ ਪ੍ਰਬੰਧ ਕਰਨਾ
9.            ਸੀਵਰੇਜ ਦਾ ਪ੍ਰਬੰਧ ਕਰਨਾ
10.           ਸਫਾਈ ਦੇ ਕੰਮਾਂ ਵਿਚ ਵਿਸ਼ੇ਼ਸ ਰੂਚੀ ਪੈਦਾ ਕਰਨੀ
11.            ਰੈਲੀਆਂ ਕਰਨੀਆਂ (ਦਹੇਜ਼ ਪ੍ਰਥਾ, ਭਰੂਣ ਹੱਤਿਆ, ਨਸ਼ਾਬੰਦੀ ਪ੍ਰਤੀ ਪ੍ਰਚਾਰ ਅਤੇ ਚੰਗੇ ਵਾਤਾਵਰਨ ਲਈ                ਆਦਿ)
12.           ਅਜ਼ਾਦੀ ਅਤੇ ਰਾਸ਼ਟਰੀ ਦਿਵਸ ਮਨਾਉਣਾ
13.           ਫੱਟੜਾ ਦੀ ਮੁੱਢਲੀ ਸਹਾਇਤਾ ਲਈ ਸਿੱਖਿਆ ਪ੍ਰਾਪਤ ਕਰਨਾ
14.           ਸੂਰਜੀ ਊਰਜਾ ਦਾ ਪ੍ਰਚਾਰ ਕਰਨਾ।